Surprise Me!

Manpreet Ayali and gurpreet Sahota

2015-07-23 9,110 Dailymotion

ਅੱਜ ਸਰੀ ਵਿਖੇ ਅਕਾਲੀ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਵਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀ ਸੀ ਨਾਲ ਕੀਤੀ ਗੱਲਬਾਤ ਦੌਰਾਨ ਪੁੱਛੇ ਗਏ ਕੁਝ ਸਵਾਲ
ਸੁਮੇਧ ਸੈਣੀ, ਇਜ਼ਹਾਰ ਆਲਮ ਬਾਰੇ ਬਿਆਨ ਸੁਖਬੀਰ ਜੀ ਦੇਣਗੇ
ਕੇਂਦਰ ਦੀ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ, ਨਾ ਪਹਿਲੀ ਨੇ ਨਾ ਹੁਣ ਵਾਲੀ ਨੇ
ਅਕਾਲੀ ਪੰਥਕ ਪਾਰਟੀ ਆ ਪਰ ਠੇਕੇ ਨੀ ਬੰਦ ਕਰ ਸਕਦੇ।
ਸਰਕਾਰ ਕਿਸੇ ਨਾਲ ਧੱਕਾ ਨਹੀਂ ਕਰ ਰਹੀ।
ਬਾਪੂ ਸੂਰਤ ਸਿੰਘ ਦਾ ਪਰਿਵਾਰ ਮੇਰਾ ਆਪਣਾ, ਮੈਂ ਮਿਲ ਕੇ ਵੀ ਆਇਅਾਂ।
ਯੂਥ ਆਪ ਨਾਲ ਚਲਾ ਗਿਆ ਸੀ ਪਰ ਹੁਣ ਵਾਪਸ ਆ ਗਿਆ ਸਾਡੇ ਕੋਲ, ਕਹਿੰਦਾ ਗਲਤੀ ਹੋ ਗਈ
ਮੇਰੇ ਤੇ ਕੋਈ ਅੈਸਾ ਦੋਸ਼ ਨਹੀਂ ਜੋ ਲੱਗਾ ਨਾ ਹੋਵੇ ਪਰ ਕੋਈ ਸਾਬਤ ਕਰ ਕੇ ਦਿਖਾਵੇ ਕਿ ਇਹ ਦੋਸ਼ ਸੱਚੇ ਹਨ।
ਤੁਸੀਂ ਸਮਝੋ ਕਿ ਭਾਈਵਾਲ ਭਾਜਪਾ ਨੂੰ ਅਸੀਂ ਕਿਵੇਂ ਸਾਂਭਦੇ ਅਾਂ?
ਕੈਨੇਡਾ ਸਰਕਾਰ ਜਿਸ ਕਾਨੂੰਨ ਮੁਤਾਬਿਕ ਚੱਲਣ ਲਈ ਕਹੇਗੀ, ਉਵੇਂ ਹੀ ਚੱਲਾਂਗੇ।
ਪੰਜਾਬ ਦੇ ਪਿੰਡਾਂ ਦੀ ਹਾਲਤ ਵਧੀਆ, ਸ਼ਹਿਰਾਂ ਦੀ ਮਾੜੀ।
ਭਾਰਤੀ ਖੁਫੀਆ ਏਜੰਸੀਅਾਂ ਪੰਜਾਬ 'ਚ ਨਸ਼ੇ ਭੇਜ ਰਹੀਅਾਂ ਹਨ ਤੇ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਬਦਨਾਮ ਕਰਨ ਲਈ ਮਣਾਂ ਮੂੰਹੀਂ ਪੈਸਾ ਖਰਚ ਰਹੀਅਾਂ ਹਨ।
ਬਹੁਤੀਅਾਂ ਸਮੱਸਿਆਵਾਂ ਲਈ ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ। ਮੈਂ ਇਥੇ ਆ ਕੇ ਬਹੁਤ ਕੁਝ ਸਿੱਖਿਆ ਹੈ।

ਸੁਖਬੀਰ ਬਾਦਲ ਦੇ ਮਨ 'ਚ ਕੋਈ ਵਲ ਫੇਰ ਨਹੀਂ, ਇਸ ਲਈ ਕਈ ਵਾਰ ਸਿੱਧੀ ਗੱਲ ਕਰ ਜਾਂਦੇ ਹਨ ਤੇ ਫੇਰ ਉਨ੍ਹਾਂ 'ਤੇ ਕਿੰਤੂ ਪ੍ਰੰਤੂ ਵੀ ਹੋ ਜਾਂਦਾ।

ਬਾਕੀ ਬਹੁਤੀਅਾਂ ਗੱਲਾਂ ਐਸੀਅਾਂ ਨੇ ਜੋ ਮੈਂ ਦੱਸ ਨਹੀਂ ਸਕਦਾ, ਕੈਮਰੇ ਬੰਦ ਕਰ ਲਵੋ, ਮੈਂ ਦੱਸ ਦਿੰਨਾਂ।