Surprise Me!

Truck caught fire after accident near Deltaport.

2019-06-14 2 Dailymotion

ਸਥਾਨਕ ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ।

ਮਿਲੀ ਜਾਣਕਾਰੀ ਮੁਤਾਬਿਕ ਪਿੱਛਿਓਂ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ 2017 ਤੋਂ ਹੀ ਓਨਰ ਅਪਰੇਟਰ ਵਜੋਂ ਟਰੱਕ ਚਲਾਉਣ ਲੱਗਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ।

ਸੂਤਰਾਂ ਮੁਤਾਬਿਕ ਉਹ ਆਪਣੀ ਲੇਨ 'ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਉਸ ਵਿੱਚ ਸਿੱਧਾ ਆਣ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਿਕਲ ਨਹੀਂ ਹੋਇਆ।

ਟਰੱਕਾਂ ਵਾਲੇ ਦੋਸਤ ਟਰੱਕ ਨੂੰ ਤੁਰੰਤ ਅੱਗ ਲੱਗਣ ਲਈ ਯੂਰੀਆ, (ਡਿਫ ਰੀਜਿਨ) ਨੂੰ ਦੋਸ਼ੀ ਦੱਸ ਰਹੇ ਹਨ।

ਇਹ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ। ਸਵੇਰੇ ਘਰੋਂ ਨਿਕਲਦੇ ਕਾਮੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸਨੇ ਵਾਪਸ ਜਾ ਕੇ ਟੱਬਰ 'ਚ ਬਹਿਣਾ ਜਾਂ ਨਹੀਂ।

ਬੇਹੱਦ ਅਫਸੋਸਨਾਕ।

Truck caught fire after accident near Deltaport. 37 year old driver didn't survive.

- ਗੁਰਪ੍ਰੀਤ ਸਿੰਘ ਸਹੋਤਾ