ਦਿੱਲੀ ਲਾਗੇ ਮਹਿਰੌਲੀ ਸਥਿਤ ਕੁਤਬ ਮਿਨਾਰ ਬਾਰੇ ਬਹੁਤਿਆਂ ਨੂੰ ਪਤਾ ਹੈ ਪਰ ਇਸੇ ਜਗ੍ਹਾ ਲਾਗੇ ਸ਼ਹੀਦ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸਿੰਘਾਂ ਦੀ ਯਾਦਗਾਰ ਬਾਰੇ ਬਹੁਤਿਆਂ ਨੂੰ ਨਹੀਂ ਪਤਾ।
ਦਿੱਲੀ ਜਾਂਦੇ ਸਿੱਖ ਅਕਸਰ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਜਾਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦੇ ਦਰਸ਼ਨ ਕਰਕੇ ਮੁੜ ਆਉਂਦੇ ਹਨ ਜਦਕਿ ਇਸ ਜਗ੍ਹਾ ਕੋਈ ਵਿਰਲਾ ਪਹੁੰਚਦਾ ਹੈ।
ਦਿੱਲੀ ਦੇ ਕੁਝ ਵੀਰਾਂ ਨੇ ਭੀੜ-ਭੜੱਕੇ ਵਾਲੀ ਆਬਾਦੀ ਦੇ ਵਿਚਕਾਰ ਸਥਿਤ ਇਸ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਕੰਧਾਂ ‘ਤੇ ਰਾਹ (ਡਾੲਰੈਕਸ਼ਨ) ਲਿਖ-ਲਿਖ ਕੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਲੰਘਦੇ ਵੜਦੇ ਸਿਰ ਝੁਕਾ ਆਇਆ ਕਰੋ। ਇਤਿਹਾਸ ਨਾਲ ਜੁੜੇ ਰਹੋਗੇ।
- ਗੁਰਪ੍ਰੀਤ ਸਿੰਘ ਸਹੋਤਾ