ਲੁਧਿਆਣਾ ਵਿੱਚ ਤੈਸ਼ ਵਿੱਚ ਆਏ ਭਈਆ ਨੇਂ ਕੀਤਾ ਪੁਲਿਸ ਤੇ ਹਮਲਾ, ਕਈ ਗੱਡੀਆਂ ਤੇ ਪਬਲਿਕ ਪਰਾਪਰਟੀ ਦੀ ਕੀਤੀ ਭੰਨ ਤੋੜ - ਭਾਰਤੀ ਮੀਡੀਆ ਚੁੱਪ
ਲੁਧਿਆਣਾ ਦਿੱਲੀ ਮੁੱਖ ਸੜਕ 'ਤੇ ਢੰਡਾਰੀ ਨੇੜੇ ਅੱਜ ਦੇਰ ਸ਼ਾਮ ਸੂਬਿਆਂ ਨੂੰ ਵਾਪਸ ਜਾਣ ਦੀ ਮੰਗ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਅਤੇ ਪੁਲਿਸ ਵਿਚਾਲੇ ਤਿੱਖੀਆਂ ਝੜਪਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਝੜਪਾਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੁਲਿਸ ਉੱਪਰ ਪਥਰਾਅ ਕਰਨ ਦੀ ਵੀ ਸੂਚਨਾ ਹੈ। ਪੁਲਿਸ ਅਤੇ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਹੋਈਆਂ ਝੜਪਾਂ ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਭਾਰੀ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਖਦੇੜਨ ਲਈ ਹਵਾ ਵਿੱਚ ਗੋਲੀਆਂ ਵੀ ਚਲਾਉਣੀਆਂ ਪਈਆਂ ਹਨ, ਪਰ ਇਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।