ਮਹਿਜ਼ ਪੰਜ ਸੌ ਰੁਪਏ ਨੂੰ ਲੈਕੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਗੁਟਾਂ ਵਿੱਚ ਹੋਇਆ ਝਗੜਾ,ਝਗੜੇ ਵਿੱਚ ਇਕ ਮਜ਼ਦੂਰ ਦੀ ਮੌਤ ਹੋ ਗਈ | ਜਦ ਕਿ ਪੰਜ ਦੇ ਕਰੀਬ ਪ੍ਰਵਾਸੀ ਮਜ਼ਦੂਰ ਜਖ਼ਮੀ ਹੋ ਗਏ। ਮਾਮਲਾ ਮੰਡੀ ਗੋਬਿੰਦਗੜ੍ਹ ਦਾ ਹੈ, ਜਿੱਥੇ ਇਕ ਗੋਦਾਮ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਗੁਟਾਂ ਵਿੱਚਕਾਰ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ, ਇਸ ਝਗੜੇ ਦੌਰਾਨ ਇਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦੇ ਸਿਰ ਵਿਚ ਲੱਕੜ ਦਾ ਗੁੱਟਕਾ ਮਾਰ ਦਿੱਤਾ ਜਿਸ ਕਾਰਣ ਉਸਦੀ ਮੌਤ ਹੋ ਗਈ।