Surprise Me!

ਕਵਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 25 ਫਾਇਰ ਗੱਡੀਆਂ ਨੇ ਪਾਇਆ ਕਾਬੂ, ਲੱਖਾਂ ਦਾ ਨੁਕਸਾਨ

2026-01-12 0 Dailymotion

ਬਰਨਾਲਾ: ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜਲੇ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਘਟਨਾ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਇੱਕ ਕਬਾੜ ਦੇ ਗੁਦਾਮ ਵਿੱਚ ਵਾਪਰੀ। ਅੱਗ ਇੰਨੀ  ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਪਹੁੰਚੀਆਂ। ਇਹ ਅੱਗ ਨੇੜਲੇ ਘਰਾਂ ਤੱਕ ਵੀ ਜਾ ਪਹੁੰਚੀ, ਉਥੇ ਕਬਾੜ ਦੀ ਦੁਕਾਨ ਮਾਲਕ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ। ਕਵਾੜ ਗੋਦਾਮ ਦੇ ਮਾਲਕ ਕ੍ਰਿਸ਼ਨ ਕੁਮਾਰ ਉਰਫ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ। ਅੱਜ ਸਵੇਰੇ ਉਸਦੇ ਕਵਾੜ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ 15 ਲੱਖ ਰੁਪਏ ਦੇ ਕਰੀਬ ਭਾਰੀ ਨੁਕਸਾਨ ਹੋ ਗਿਆ। ਗੁਦਾਮ ਦੇ ਮਾਲਕ ਨੇ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਵੀ ਉਸ ਦੀ ਗੋਦਾਮ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾਵੇ।