Surprise Me!

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ

2026-01-18 1 Dailymotion

ਕਪੂਰਥਲਾ: ਸੂਬੇ ਵਿੱਚ ਪੈ ਰਹੀ ਭਿਆਨਕ ਠੰਡ ਅਤੇ ਸ਼ੀਤਲਹਿਰ ਦੇ ਬਾਵਜੂਦ ਧਾਰਮਿਕ ਸਮਾਗਮ ਪੂਰੀ ਸ਼ਰਧਾ, ਸੇਵਾ ਭਾਵਨਾ ਅਤੇ ਉਤਸ਼ਾਹ ਨਾਲ ਲਗਾਤਾਰ ਜਾਰੀ ਹਨ। ਕੜਾਕੇ ਦੀ ਠੰਡ ਵੀ ਸੰਗਤ ਦੀ ਆਸਥਾ ਨੂੰ ਡੋਲ੍ਹਾ ਨਹੀਂ ਸਕੀ ਅਤੇ ਹਰ ਪਾਸੇ ਗੁਰਬਾਣੀ ਦੇ ਜਾਪ ਤੇ ਸੇਵਾ ਦੀ ਰੌਣਕ ਵੇਖਣ ਨੂੰ ਮਿਲੀ। ਕਪੂਰਥਲਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕੱਢਿਆ ਗਿਆ, ਜੋ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਅੱਗੇ ਵਧਿਆ। ਨਗਰ ਕੀਰਤਨ ਦੇ ਸਵਾਗਤ ਲਈ ਹਰ ਪਿੰਡ ਅਤੇ ਮੁਹੱਲੇ ਵਿੱਚ ਸੰਗਤ ਵੱਲੋਂ ਪੂਰੇ ਜੋਸ਼ ਅਤੇ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਥਾਂ-ਥਾਂ ਗੁਰੂ ਕਾ ਲੰਗਰ ਲਗਾਇਆ ਗਿਆ, ਜਿੱਥੇ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਕਰਦਿਆਂ ਸੰਗਤ ਦੀ ਸੇਵਾ ਕੀਤੀ।